ਪੰਜਾਬੀ ਲੋਕ ਸਾਹਿਤ, ਲੋਕ ਸੰਗੀਤ ਅਤੇ ਲੋਕ ਕਲਾਵਾਂ ਦੀ ਤ੍ਰਿਵੈਣੀ

ਯੁਵਾ ਪੀੜੀ ਦੇ ਅਜ਼ਾਦ ਖਿਆਲ |

ਅੱਜ ਮੈਂ ਤਕਰੀਬਨ ੩ ਦਹਾਕੇ ਪੁਰਾਣੀ ਹੋ ਗਈ ਹਾਂ ਤੇ ਸ਼ਾਇਦ ਮੇਰੀ ਸੋਚ ਵੀ | ਮੈਨੂੰ ਅੱਜ ਵੀ ਇਹੋ ਮਹਿਸੂਸ ਹੁੰਦਾ ਕੀ ਜਦ ਤੱਕ ਮੁੰਡਾ ਕੁੜੀ ੨੩ ਸਾਲ ਦੀ ਉਮਰ ਭਾਵ Graduate / Post Graduate ਨਹੀ ਹੋ ਜਾਂਦੇ ਉਹਨਾ ਨੂੰ ਮਾਪਿਆਂ ਦੇ ਨਾਲ ਹੀ ਰਹਿਣਾ ਚਾਹਿਦਾ ਹੈ , ਇਹ ਮੇਰੀ ਆਪਣੀ ਸੋਚ ਹੈ , ਹਰ ਕਿਸੇ ਤੇ ਲਾਗੂ ਹੋਵੇ ਇਹ ਕੋਈ ਲਾਜ਼ਮੀ ਨਹੀ , ਪਰ ਇਸ ਸੋਚ ਪਿਛੇ ਇੱਕ ਠੋਸ ਵਜਾਹ ਵੀ ਹੈ ਜੋ ਮੈਨੂੰ ਪਿਛਲੇ ੩ ਸਾਲ ਤੋ ਅੰਦਰੋ ਅੰਦਰੀ ਖਾ ਰਹੀ ਹੈ , ਜਿਹਨੂੰ ਮੈਂ ਇੱਕ ਲੇਖ ਦੇ ਜ਼ਰੀਏ ਕਲਮਬੰਦ ਕਰ ਰਹੀ ਹਾਂ ਤੇ ਇਹ ਉਮੀਦ ਕਰਦੀ ਹਾਂ ਕੀ ਮੇਰੇ ਵਲੋਂ ਵਜਹ ਦੱਸੀ ਜਾਣ ਤੇ ਸ਼ਾਇਦ ਕੁਝ ਕੁ ਮਾਪੇ ਆਪਣੇ ਅਨਭੋਲ ਬਚਿਆਂ ਨੂੰ ਇਹ ਦਿਨੋ ਦਿਨ Student Visa ਦੀ ਘਰ ਘਰ ਚ ਵਧ ਰਹੀ ਅੱਗ ਤੋ ਬਚਾ ਸਕਣ | ਕੀ ਹੈ ਇਹ Student Visa ਵਿਦੇਸ਼ ਜਾਣ ਦਾ , ਭਵਿਖ ਬਨਾਉਣ ਦਾ ਸਭ ਤੋ ਸੋਖਾ ਜ਼ਰਿਆ , ਪਰ ਇਹ ਸੋਖਾ ਜ਼ਰਿਆ ਹਰ ਸਾਲ ਅਨਗਿਣਤ ਬਚਿਆ ਦਾ ਬਚਪਨ , ਜਵਾਨੀ ਰੋਲ ਰਿਹਾ ਕੀ ਕਿਸੇ ਨੂੰ ਇਹ ਖਬਰ ਹੈ , ਸੁਨਿਹਰੀ ਦੇਸ਼ਾ ਵਿੱਚ ਉੱਜਵਲ ਭਵਿਖ ਦੀ ਆਸ ਚ ਗਏ ਵਿਦਿਆਰਥੀ ਕਿਸ ਭੱਠੀ ਚ ਰੋਜ਼ ਝੁਲਸ ਦੇ ਨੇ ਸ਼ਾਇਦ ਇਸ ਗਲ ਦਾ ਇਲਮ ਤਾ ਮਾਪਿਆਂ ਨੂੰ ਹੈ ਹੀ ਨਹੀ , ਉਹਨਾ ਨੂੰ ਤਾਂ ਦਿਸਦੇ ਨੇ ਸਿਰਫ ( ਡਾਲਰ ) ਆਪਣੇ ਬਚਿਆਂ ਨੂੰ ਉਚੀ ਪੜਾਈ ਲਈ ਵਿਦੇਸ਼ ਭੇਜਣਾ ਕੋਈ ਬੁਰੀ ਗਲ ਨਹੀ , ਪਰ ਘਟੋ ਘੱਟ ਉਹਨਾ ਦੀ ਉਮਰ ਤਾਂ ਦੇਖੋ , ਇਹ ਤਾਂ ਸੋਚੋ ਕੀ ਇਹ ਉਥੇ ਜਾ ਕੇ ਕਿਦਾਂ ਰਹਿਣਗੇ , ੧੦੦ ਦੁੱਖ ਤਕਲੀਫਾ ਜ਼ਿੰਦਗੀ ਚ ਆਉਂਦੀਆਂ ਨੇ ਕਿਵੇਂ ਸਹਿਣਗੇ ਇਹਨਾ ਦੀ ਨਿਆਣੀ ਮੱਤ ਕੀਤੇ ਇਹਨਾ ਨੂੰ ਗਲਤ ਰਾਹ ਤੇ ਨਾ ਲੈ ਤੁਰੇ , ਅਣਭੋਲ ਉਮਰ ਚ ਕੀਤੇ ਕੋਈ ਗਲਤੀ ਨਾ ਕਰ ਬੈਠਣ ਜਿਹਦਾ ਨਤੀਜਾ ਚੰਗਾ ਤੇ ਮੰਦਾ ਵੀ ਹੋ ਸਕਦੇ | ਅਕਸਰ ਸਿਆਣੀਆ ਨੂੰ ਕਹਿੰਦੀਆਂ ਸੁਣਿਆ ” ਅਕਲ ਬਦਾਮ ਖਾਣ ਨਾਲ ਨਹੀ ਧੱਕੇ ਖਾਣ ਨਾਲ ਆਉਂਦੀ ਹੈ” , ਇਹ ਕਥਨ ਹਰ ਪਖੋ ਸਚ ਹੈ , ਉਹਨਾ ਲਈ ਜੋ ਵਿਗੜੇ ਹੁੰਦੇ ਹਨ , ਉਹਨਾ ਲਈ ਨਹੀ ਜੋ ਮਾਨਸਿਕ ਰੂਪ ਵਜੋ ਜਜ਼ਬਾਤੀ ਹੋਣ ਇਹ ਇੱਕ ਬਹੁਤ ਹੀ ਸੰਜੀਦਾ ਸ਼੍ਰੇਣੀ ਹੈ , ਜਿਸ ਵਿੱਚ ਇਨਸਾਨ ਕੋਈ ਵੀ ਗਲਤ ਕਦਮ ਚੁੱਕ ਸਕਦਾ , Psychologically ਇਹ ਲੋਕ ਬਹੁਤ ਕਮਜ਼ੋਰ ਬੁਧੀ ਦੇ ਮਾਲਕ ਹੁੰਦੇ ਹਨ ਇਹ ਦਿਮਾਗ ਨਾਲੋ ਦਿਲ ਦੀ ਵਰਤੋ ਜ਼ਿਆਦਾ ਕਰਦੇ ਹਨ ਤੇ ਨਤੀਜੇ ਵਜੋ ਧੋਖਾ ਜ਼ਰੁਰ ਖਾਂਦੇ ਹਨ ਤੇ ਉਸਦੇ ਬਹੁਤ ਭਿਆਨਕ ਨਤੀਜੇ ਇਹ ਕੀ ਇਹਨਾ ਦਾ ਕਿਸੇ ਤੇ ਵੀ ਵਿਸ਼ਵਾਸ ਨਹੀ ਰਹਿੰਦਾ ਤੇ ਇਹ ਆਪਣੀ ਮੰਜਿਲ ਤੋ ਟੁੱਟ ਗੁਮਰਾਹ ਹੋ ਮਾੜੀ ਸੰਗਤ , ਨਸ਼ੀਲੇ ਪਦਾਰਥਾਂ ਦੀ ਵਰਤੋ , ਜੋ ਇਹਨਾ ਨੂੰ ਇਹਨਾ ਦੀ ਇਕਲਤਾ ਵਿੱਚ ਅਸਿਹ ਲਾਹੇਵੰਦ ਲੱਗਦੀ ਹੈ , ਕਿਸੇ ਨੂੰ ਖੁਸ਼ ਦੇਖ ਰੰਗ ਚ ਭੰਗ ਪਉਣ ਚ ‘ ਹੀ ਇਹਨਾ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ , ਸਹੀ ਦਿਸ਼ਾ ਚ ਦਿਮਾਗ ਨਾ ਕੰਮ ਕਰਨ ਤੇ ਲੋਕ ਇਹਨਾ ਨੂੰ ਆਪਣੀ ਲੋੜ ਅਨੁਸਾਰ ਇਸਤੇਮਾਲ ਕਰਕੇ ਸੁੱਟ ਦਿੰਦੇ ਹਨ ਤੇ ਇਹ ਖੁਦਕੁਸ਼ੀ ਵਰਗੇ ਭਿਆਨਕ ਫੈਂਸਲੇ ਨੂੰ ਅੰਜਾਮ ਦੇ ਬਹਿੰਦੇ ਹਨ | ” ਪਰਦੇਸ ਇੱਕ ਬਹੁਤ ਹੀ ਖੂਬਸੂਰਤ ਸੋਨੇ ਦਾ ਪਿੰਜਰਾ ਹੈ ” ਜਿਸ ਵਿੱਚ ਆ ਕੇ ਹਰ ਕੋਈ ਰਹਿਣਾ ਮੰਗਦਾ , ਆਉ ਜੀ ਸਦਕੇ ਪਰਿਵਾਰ ਸਮੇਤ ਆਉ ਤੁਹਾਡਾ ਬਚਾ ਹੁਸ਼ਿਆਰ ਹੈ ਉਹਨੂੰ ਪੜਨ ਲਈ ਜ਼ਰੁਰ ਭੇਜੋ ਪਰ ਇਕ ਸਹੀ ਉਮਰ ਤੇ ਜਦ ਉਹ ਆਪਣਾ ਆਪ ਪਹਿਚਾਣ ਲਵੇ , ਆਪਣੀਆਂ ਜ਼ਿਮੇਵਾਰੀਆਂ ਨੂੰ ਸਮਝੇ , ਕਈ ਬਚੇ ਬਹੁਤ ਛੋਟੀ ਉਮਰ ਚ ਹੀ ਘਰ ਪਰਿਵਾਰ ਦੀ ਹਰ ਲੋੜ , ਦੁੱਖ ਤਕਲੀਫ਼ ਸਮਝਣ ਲੱਗਦੇ ਨੇ ਤੇ ਅਗਾਂਹ ਵੱਧ ਕੇ ਬੁਹਖੂਬੀ ਨਿਭਾਉਂਦੇ ਵੀ ਨੇ ਪਰ ਕਿੰਨੇ ੧੦੦੦ ਮਗਰ ਇੱਕ , ਹਰ ਮਾਪਿਉ ਦਾ ਸੁਪਨਾ ਹੁੰਦਾ ਔਲਾਦ ਨੂੰ ਉਚੇ ਮੁਕਾਮ ਤੇ ਦੇਖਣਾ , ਤੇ ਦੂਜੇ ਦੇ ਬੱਚੇ ਨਾਲ ਤੁਲਣਾ ਕਰਨੀ ਪਰ ਕਿਉਂ , ਜੇ ਹੱਥ ਦੀਆਂ ਪੰਜ ਉਂਗਲਾਂ ਇੱਕ ਬਰੋਬਰ ਨਹੀ ਤਾਂ ਫੇਰ ਇਹ ਬੱਚੇ ਕਿਵੇਂ , ਜੇ ਅਸੀਂ ਇਹ ਗਲ ਸਮਝ ਲਈਏ ਤਾਂ ਸਾਰੀ ਕਹਾਣੀ ਸੁਲਝ ਜਾਵੇ ਪਰ ਨਹੀ ਇਹ ਮੰਨਣਾ ਬਹੁਤ ਔਖਾ , ਕਿਉਂਕਿ ਅਸੀਂ ਇਨਸਾਨ ਹਾਂ ਸਾਡੀਆਂ ਇਛਾਵਾਂ ਵੱਡੀਆਂ ਨੇ ਇਸ ਲਈ ਅਸੀਂ ਆਪਣੇ ਸੁਫਨੇ ਪੂਰੇ ਕਰਨ ਲਈ ਆਪਣੇ ਬਚਿਆਂ ਨੂੰ ਸੂਲੀ ਟੰਗਦੇ ਹਾਂ ਤੇ ਉਹ ਇਹ ਸੂਲੀ ਤੱਕ ਦਾ ਸਫਰ ਕਿਦਾਂ ਤੈ ਕਰਦੇ ਨੇ ਪਰਦੇਸ ਜਾ ਕੇ ਇਹ ਵੀ ਨਿਗਾਹ ਮਾਰਲੀਏ | ਅਉਣ ਸਾਰ ਕੰਮ ਦੀ ਤਲਾਸ਼ ਜੋ ਕੀ SIN Number ਨਾ ਹੋਣ ਤੇ ਕੈਸ਼ ਹੀ ਮਿਲਦਾ ਹੈ ੩ ਡਾਲਰ ਯਾਂ ਫੇਰ ੫ ਡਾਲਰ | ਬੱਚੇ ਪੜਾਈ ਛੱਡ ਕੰਮ ਲਭਦੇ ਨੇ ਤੇ ਫਿਰ ਦਿਨ ਰਾਤ ਇੱਕ ਕਰ ਫੀਸ ਜੋੜਦੇ ਨੇ ਤੇ ਆਪਣਾ ਮਹੀਨੇ ਦਾ ਖਰਚ ਪੂਰਾ ਕਰਦੇ ਨੇ , ਖੈਰ ਇਹ ਸਿਲਸਿਲਾ ਤਾਂ ਪੜਾਈ ਮੁਕਣ ਤੱਕ ਇੰਝ ਹੀ ਚੱਲਦਾ ਜਿਹਨਾ ਦੇ ਮਾਪੇ ਖਰਚਾ ਚੁੱਕਣ ਲਾਇਕ ਹੁੰਦੇ ਨੇ ਉਹ Sin Number ਦੀ ਉਡੀਕ ਕਰਦੇ ਨੇ ਤੇ ਫਿਰ ਹਫਤੇ ਚ ੨੦ ਘੰਟੇ ਕਮ ਕਰਦੇ ਨੇ | ਇਥੇ ਆ ਕੇ ਬੱਚੇ ਕਿਹੜੇ ਕੰਮ ਕਰਦੇ ਨੇ Restaurant , Cleaning Company , Pizza Store , Car wash , Truck Driver , Grocery Store ਪੰਜਾਬੀਆਂ ਦੇ ਨੇ ਤੇ ਸਾਡੇ ਬੱਚੇ ਇਥੇ ਇਕ ਜਿੰਦ ਇੱਕ ਜਾਨ ਲਾ ਕੇ ਕੰਮ ਕਰਦੇ ਨੇ , ਤੇ ਇਹ ਲੋਕ ਬਿਨਾ ਕਿਸੇ ਸ਼ਰਮ ਲਿਹਾਜ ਤੋ ਤੁਹਾਡੇ ਬਚਿਆਂ ਦਾ ਲਹੂ ਪੀਂਦੇ ਨੇ ਤੇ ੧੦੦ ਚੋ ੭੦ % ਲੋਕ ਪੈਸੇ ਵੀ ਨਹੀ ਦਿੰਦੇ ਕਾਰਣ ਕੈਸ਼ ਤੇ ਕੰਮ ਕਰਦੇ ਨੇ , ਇਹਦੇ ਵਿੱਚ ਜ਼ਿਆਦਾ ਸ਼ਿਕਾਰ ਹੁੰਦੀਆਂ ਨੇ ਕੁੜੀਆਂ ਜਿਹਨਾ ਦਾ ਰੱਜ ਕੇ ਸ਼ੋਸ਼ਣ ਕਿੱਤਾ ਜਾਂਦਾ ਤੇ ਉਹਨਾ ਨੂੰ ਇੱਕ ਵਰਤਣ ਵਾਲੀ ਚੀਜ ਮੰਨਿਆ ਜਾਂਦਾ | ਪਿਛੋ ਗਰੀਬ ਘਰਾਂ ਤੋ ਆਈਆਂ ਕੁੜੀਆਂ ਮਾਂ ਪਿਉ ਦੀ ਦਿੱਤੀ ਸਿਖਿਆ ਭੁੱਲ ਕੇ ਹੱਸਦੇ ਹੱਸਦੇ ਬਲੀ ਚੜਦੀਆਂ ਨੇ ਕਈ ਤਾਂ ਜੋੜਿਆਂ ਬਣਾ ਕੇ ਰਹਿੰਦੇ ਨੇ ੧ ਕਮਰੇ ਚ ਇੱਕ ਮੁੰਡਾ ਤੇ ਇੱਕ ਕੁੜੀ ਮੁੰਡਾ ਖਰਚਾ ਚੁੱਕਦਾ ਤੇ ਕੁੜੀ ਘਰ ਦਾ ਸਾਰਾ ਕੰਮ ਕਰਦੀ ਹੈ , ਇਥੇ ਇੱਕ ਕਹਾਵਤ ” ਅੱਖੋ ਉਹਲੇ ਸਮੁੰਦਰ ” ਕਿਹੜਾ ਸਾਨੂੰ ਕਿਸੇ ਨੇ ਦੇਖਿਆ ਚਲੋ ਕੋਈ ਗੱਲ ਨਹੀ ਪਰ ਸਾਡੀ ਆਤਮਾ ਉਹ ਤਾਂ ਹਰ ਗੱਲ ਦੀ ਗਵਾਹ ਹੈ , ਇਹਨਾ ਡੂਗਾ ਕੋਣ ਸੋਚਦਾ , ਮਾਪਿਆਂ ਨੂੰ ਚਾਅ ਕੀ ਸਾਡੀ ਕੁੜੀ ਤੇ ਮੁੰਡਾ ਤਾਂ ਐਸ਼ ਕਰਦੇ ਨੇ ਉਹਨਾ ਨੂੰ ਤਾਂ ਜਾਣ ਸਾਰ ਕੰਮ ਮਿਲਗਿਆ ਪਰਦੇਸ ਤਾਂ ਸਵਰਗ ਆ ਤੇ ” ਜੇ ਕੋਈ ਮੇਰੇ ਘਰਦਿਆਂ ਵਰਗਾ ਖਰਚਾ ਭੇਝਦਾ ਹੋਵੇ , ਲੈ ਤੁਹਾਡੀ ਕੁੜੀ ਨੂੰ ਕੰਮ ਨਹੀ ਮਿਲਿਆ, ਉਹ ਆਪ ਹੀ ਨਹੀ ਕਰਦੀ ਹੋਣੀ , ਕੀ ਮੈਨੂੰ ਤਾਂ ਆ ਹੀ ਜਾਣੇ ਨੇ | ਭਾਈ ਮੂਰਖੋ ਇਥੇ ਆ ਕੇ ਦੇਖੋ ਇਥੇ ਰਹਿੰਦੇ ਲੋਕਾਂ ਨੂੰ ਪੁਛੋ ਇਥੇ Student ਕਿਵੇਂ ਰਹਿੰਦੇ ਨੇ ਇਹ Tommy , Gucci , Coach , Michael Kores ਦੇ ਮਹਿੰਗੇ ਪਰਸ ਤੇ ਕੱਪੜੇ ਦੇ Brand ਇਹ ਕਿਵੇਂ ਪਾਉਂਦੇ ਨੇ ਕਿਵੇਂ ਰਾਤ ਨੂੰ ਫੈਕਟਰੀ ਚ ਕੰਮ ਤੇ ਦਿਨੇ Red Bull ਪੀ ਕੇ ਕਾਲੇਜ ਲਾਉਂਦੇ ਨੇ ਕਈ ਤਾਂ ਇਸ ਹੱਦ ਤੱਕ ਮਜਬੂਰ ਨੇ ਅਪਣਾ ਕਲਾਸ ਬਣਾਈ ਰਖਣ ਲਈ ਚੋਰੀ , ਸਮਗਲਿੰਗ ਵੀ ਕਰਦੇ ਨੇ ਜਿਹਦੇ ਵਿੱਚ ਕਾਲੇਜ ਦੇ ਮੁੰਡੇ ਕੁੜੀਆਂ ਵਧੇਰੇ ਗਿਣਤੀ ਚ ਨੇ , ਪੱਕੇ ਹੋਣ ਲਈ ਫੇਰ ਇਧਰ ਲਾ ਮੁੰਡਾ ਕੁੜੀ ਫਸਾਉਣ ਭਾਵੇਂ ਉਹਦਾ ਘਰ ਹੀ ਪੱਟਣਾ ਪਵੇ ਮੁੰਡੇ ਤੋ ਕੁੜੀ ੧੦ – ੧੫ ਸਾਲ ਵੱਡੀ ਹੋਵੇ ਜਾਂ ਛੋਟੀ ਦੋਨੋ ਕੈਸਾ ਚ ਇਹ ਉਮਰ ਦਾ ਅੰਤਰ ਕੋਈ ਅਹਮੀਅਤ ਨਹੀ ਰਖਦਾ ਮਾਪਿਆਂ ਲਈ ਇਹ ਪੱਕੇ ਹੋਣ ਤੇ ਬਾਕੀ ਦਾ ਟੱਬਰ ਛੇਤੀ ਕਨੇਡਾ , ਅਮਰੀਕਾ , ਅਸਟ੍ਰੇਲਿਆ ਪਹੁੰਚੇ ਬਸ ਇਹੋ ਚਾਹਤ ਹੈ | ਸੋਹਣਿਆ ਸੁਨਖੀਆਂ ਮੁਟਿਆਰਾ , ਜਵਾਨ ਗਬਰੂ ਮੁੰਡੇ ਕਦੋਂ ਅਪਣਾ ਬਚਪਨ ਤੇ ਜਵਾਨੀ ਗਵਾ ਲੈਂਦੇ ਨੇ ਉਹਨਾ ਨੂੰ ਖੁਦ ਨਹੀ ਪਤਾ ਲੱਗਦਾ , ਅਉਣ ਸਾਰ ਮੁੰਡੇ ਕੁੜੀਆਂ ਵਾਲ ਕਟਾਉਂਦੇ ਨੇ ਆਪਣੇ ਨਾਮ ਬਦਲਦੇ ਨੇ , ਅਖੇ ਗੋਰੇਆਂ ਨੂੰ ਔਖਾ ਲੱਗਦਾ ਸਾਡਾ ਨਾਮ ਲੈਣਾ ,ਇਹ ਵੀ ਠੀਕ ਆ .. ਸਾਡਾ ਇਹਨਾ ਵਰਗੇ ਦਿਖਣਾ ਜ਼ਰੂਰੀ ਹੈ ਉਹਨਾ ਕੋਲ ਹਰ ਗੱਲ ਦਾ ਵਾਜਿਬ ਜਵਾਬ ਹੈ , ਇਸ ਸਾਲ ਸਰਕਾਰ ਨੇ G I C ਇੱਕ ਸਕੀਮ ਬਣਾਈ ਜਿਸ ਵਿਚ ੧੦੦੦ ਡਾਲਰ ਬੱਚੇ ਦੇ ਪਰਿਵਾਰ ਵਲੋਂ ਖਰਚ ਦਿੱਤਾ ਜਾਵੇਗਾ ਤੇ ਉਹ ਪੈਸੇ ਕਿਸ਼ਤਾਂ ਚ ਹਰ ਮਹੀਨੇ ਖਰਚ ਦੇ ਤੋਰ ਤੇ ਉਹਨਾ ਨੂੰ ਬੈਂਕ ਵਲੋਂ ਮਿਲਣਗੇ ਇਸ ਸਕੀਮ ਦਾ ਲਾਭ ਇਹ ਸੀ ਕੀ ਬੱਚੇ ਇਥੇ ਆਕੇ ਗੈਰ ਕਾਨੂਨੀ ਢੰਗ ਨਾਲ ਕੋਈ ਕੰਮ ਨਾ ਕਰਨ ਭਾਵ , ਕੈਸ਼ ਤੇ ਕੰਮ ਨਾ ਕਰਨ ਦੇਖ ਕੇ ਦਿਲ ਨੂੰ ਹੋਂਸਲਾ ਮਿਲਿਆ ਚੱਲ ਹੁਣ ਮਾਪਿਆ ਵਲੋਂ ਮਿਲੀ ਰਕਮ ਇਹਨਾ ਨੂੰ ਮਦਦ ਕਰੇਗੀ ਪਰ ਦਿਮਾਗ ਉਸ ਵੇਲੇ ਸੁੰਨ ਹੋਗਿਆ ਜਦੋਂ ਇੰਡੀਆ ਤੋਂ ਆਉਣ ਸਾਰ ਦੂਜੇ ਤੀਜੇ ਦਿਨ ਇਹਨਾ ਨੇ Girlfriend Boyfriend ਬਣਾ ਲਏ ਤੇ ਗੱਲ ਇਸ ਹੱਦ ਤੱਕ ਵਧ ਗਈ ਕੀ ਇੱਕ ਦੂਜੇ ਦੇ ਘਰ ਜਾ ਕੇ ਰਹਿਣਾ , ਸ਼ਰਾਬ – ਬੀਅਰ – ਵਾਇਨ – ਵੋਡਕਾ ਵਰਗੇ ਨਸ਼ੇ ਇਹ ਆਮ ਹੀ ਕਰਨ ਲੱਗੇ ” ਇਹਨਾ ਦਾ ਕਾਰਨ ਇੱਕ ਦਮ ਮਿਲੀ ਆਜ਼ਾਦੀ .. ਵਾਹ ਉਏ ਬਚਿਓ ਕੀ ਕਹਿਣੇ ਤੁਹਾਡੇ ,ਜੇ ਕੋਈ ਵੱਡੀ ਉਮਰ ਦਾ ਇਹਨਾ ਨੂੰ ਰੋਕਦਾ ਹੈ , ਤਾਂ ਅੱਗਿਓ ਜਵਾਬ ਮਿਲਦਾ ” ਤੂੰ ਕੋਣ ਹੁੰਦਾ ਸਾਨੂੰ ਰੋਕਣ ਵਾਲਾ ਸਾਡੇ ਤਾਂ ਮਾਪਿਆਂ ਨੇ ਸਾਨੂੰ ਕਦੀ ਉਏ ਨਹੀ ਕਿਹਾ , ਸਾਡੇ ਮੂੰਹ ਚੋ ਬੋਲ ਨਹੀ ਥੱਲੇ ਡਿੱਗਣ ਦਿੱਤਾ ” ਹਾ ਹਾ ਹਾ ਹਾ ਸੁਣ ਕੇ ਹਾਸਾ ਤਾਂ ਆਇਆ ਪਰ ਗੁੱਸਾ ਵੀ, ਮਨਾ ਕੀ ਲੋੜ ਸੀ ਕਹਿਣ ਦੀ , ਖੈਰ ਜੇ ਇਹਨਾ ਦੇ ਮਾਪਿਆਂ ਨੂੰ ਹੀ ਫਿਕਰ ਨਹੀ ਅਸੀਂ ਕੀ ਲੈਣਾ ਇਸ ਮੋਕੇ ਤਾਂ ” ਇੱਕ ਚੁੱਪ ਸੋ ਸੁੱਖ ” ਹੀ ਚੰਗੀ , ਆਪਣੀ ਇਜ਼ਤ ਆਪਣੇ ਹੱਥ ਹੁੰਦੀ ਹੈ | ਇੰਡੀਆ ਵਿੱਚ ਇੱਕ ਸੋਚ ਹੈ ਕੀ ਇਹਨੂੰ ਘਰੋਂ ਬਾਹਰ ਭੇਝ ਦੋ ਜੇ ਵਿਗੜ ਗਿਆ ਆਪੇ ਸੁਧਰ ਜਾਉ ,ਪਰ ਕਿਵੇਂ ਉਥੇ ਕਿਹੜੀ ਡਾਂਗ ਅ ਜਿਹਦੇ ਤੋਂ ਇਹ ਡਰ ਜਾਣਗੇ , ਹਾਂ ਵਿਹਲੇ ਨੂੰ ਕੰਮ ਕਰਨਾ ਆ ਜਾਉ ਪਰ ਮਾੜੀ ਸੰਗਤ ਉਹਦੀ ਇਥੇ ਵੀ ਕੋਈ ਕਮੀ ਨਹੀ | ਕੁਝ ਬੱਚੇ ਪੜਨ ਵਾਲੇ ਵੀ ਨੇ ਪਰ ਕਿੰਨੇ ੧੦੦ ਚੋ ੫ ਇਸ ਤੋਂ ਜਿਆਦਾ ਨਹੀ ਤੇ ਉਹ ਇਹਨਾ ਗੱਲਾਂ ਤੋ ਗੁਰੇਜ ਰਖਦੇ ਨੇ ਪਰ ਕਿੰਨਾ ਚਿਰ ਇਸ ਸਮੇ ਦੀ ਭੇੜ ਚਾਲ ਚ ਫੱਸ ਹੀ ਜਾਂਦੇ ਨੇ ਤੇ ਮਾਡਰਨ ਬਣਨ ਲਈ ਇਹਨਾ ਨਾਲ ਮਿਲ ਬਹਿੰਦੇ ਨੇ ਹੁਣ ” ਪੰਜ ਵਿਚੋ ਰਹੀ ਗਏ ਤਿੰਨ ” ਉਹ ਕਿਵੇਂ ਜਿਹੜੇ ਅੱਜ ਵੀ ਡਰਦੇ ਨੇ ਮਾਪਿਆਂ ਦੀ ਬਦਨਾਮੀ ਤੋਂ ਇਹ ਡਰ ਉਹਨਾ ਨੂੰ ਰੋਕ ਲੈਂਦਾ… ਇੰਡੀਆ ਵਿੱਚ ਬੱਚੇ ਮਾਡਰਨ ਨੇ ਵਿਗੜੇ ਹੋਏ ਨੇ , ਪਰ ਉਹ ਮਾਪਿਆਂ ਦੀ ਦੇਖ ਰੇਖ ਹੈਠਾ ਨੇ ਚੰਗੇ ਮਾੜੇ ਆਪਣੇ ਘਰ ਨੇ ਇਨਾ ਮੁਲਕਾ ਚ ਸਭ ਤੋ ਵਧ ਘ੍ਰਿਣਾ ਸਾਡੇ ਦੇਸੀ ਪਰਿਵਾਰ ਹੀ ਕਰਦੇ ਨੇ ਨਵੇ ਆਏ ਬਚਿਆਂ ਤੋ ਕਿੱਟੀ ਪਾਰਟੀ ਚ ਉਹਨਾ ਦਾ ਮਜ਼ਾਕ ਉਡਾਇਆ ਜਾਂਦਾ , ਉਹਨਾ ਦੀ ਮਜਬੂਰੀ ਨੂੰ ਚੁਟਕਲੇ ਵਜੋ ਸੁਣਾਇਆ ਜਾਂਦਾ , ਭਾਵੇਂ ਆਪਦਾ ਜੁਆਕ ਜੋ ਮਰਜੀ ਕਰੇ ਉਹ ਬੇਬੀ ਆ ਤੇ ਦੂਜੇ ਦਾ ਜੁਆਕ ਕੀ ਇੱਕ ਲਵਾਰਿਸ ਕਿਉਂਕਿ ਉਹ ਇੱਕਲਾ ਨੈਣੀ ਸੁਪਨੇ ਭਰ ਕੇ ਦੂਰ ਪਰਦੇਸ ਆਗਿਆ | ਉਹਦੀ ਕਾਬਲੀਅਤ ਨੂੰ ਖੁਸ਼ੀ ਨਾਲ ਘੱਟ ਈਰਖਾ ਵਜੋਂ ਵਧ ਲੋਕ ਦੇਖਣਗੇ , ਆਪਣੇ ਬੱਚੇ ਜੋ ਜੀ ਆਵੇ ਉਹ ਕਰਨ ਪਰ International Student ਨਹੀ .. ਪਰ ਕਿਉਂ ? ਇਹ ਸਾਡੀ ” ਮਾਨਸਿਕ ਬੀਮਾਰ ਸੋਚ ” ਅਖੀਰ ਕਦੋਂ ਬਦਲੇਗੀ ਇਹ ਤਾਂ ਪਤਾ ਨਹੀ ਪਰ ਹੁਣ ਸਾਨੂੰ ਲੋੜ ਹੈ ਸੁਚੇਤ ਹੋਣ ਦੀ ਉਹਨਾ ਦਾ ਆਤਮ ਸਨਮਾਨ ਬਣਾਈ ਰਖਣ ਦੀ ਇੰਡੀਆ ਹੋਵੇ ਜਾਂ ਪਰਦੇਸ , ਵਧ ਤੋ ਵਧ ਸਮਾ ਬਚਿਆਂ ਨੂੰ ਦਿਉ ਕੋਈ ਤੁਹਾਡੇ ਬੱਚੇ ਦੀ ਜਿਮੇਵਾਰੀ ਲੈਣ ਵਾਲਾ ਅਪਣਾ ਹੈ ਤਾਂ ਉਹਨੂੰ ਭੇਜੋ ਬਾਹਰ ਪੜਨ ਲਈ , ਨਹੀ ਤਾਂ ਕੁਝ ਸਾਲ ਹੋਰ ਇੰਤਜਾਰ ਕਰਲੋ ਜਦੋਂ ਲੱਗੇ ਕੀ ਮਾੜੇ ਚੰਗੇ ਦੀ ਪਰਖ ਕਰ ਲੈਂਦੇ ਨੇ , ਗੁਮਰਾਹ ਨਹੀ ਹੋਣਗੇ ਫੇਰ ਭੇਜਦੋ … ਪਰਦੇਸ ਕਿਹੜਾ ਭੱਜੀ ਚੱਲੀ ਆ ਇਹਨੇ ਤਾਂ ਉਥੇ ਹੀ ਰਹਿਣਾ , ਨਹੀ ਰਹਿਣਾ ਤਾਂ ਸਿਰਫ , ਵਕ਼ਤ ਨੇ ਜੋ ਹਰ ਪੱਲ ਬਦਲਦਾ ਤੇ ਇਨਸਾਨ ਨੂੰ ਵੀ ਆਪਣੇ ਨਾਲ ਲੈ ਤੁਰਦਾ ਜੋ ਦਲੇਰ ਨੇ ਕਮਜ਼ੋਰ ਤੇ ਭਾਵੁਕ ਇਨਸਾਨ ਤਾਂ ਵਕ਼ਤ ਦੀ ਮਾਰ ਚ ਲੱਗੀ ਸੱਟ ਤੋਂ ਪੂਰੀ ਉਮਰ ਬਾਹਰ ਨਹੀ ਨਿਕਲਦੇ ਤੇ ਨਮੋਸ਼ੀਆਂ ਚ ਹੀ ਕੀਤੇ ਆਪਣੀਆਂ ਰੀਜਾਂ ਨੂੰ ਦਫਨ ਕਰ , ਇੱਕ ਬਨਾਵਟੀ ਜ਼ਿੰਦਗੀ ਜਿਉਂਦੇ ਰਹਿੰਦੇ ਨੇ | ਅਕਸਰ ਹੱਸਦੇ ਚਿਹਰਿਆਂ ਨੂੰ , ਸੱਧਰਾਂ ਅਧੂਰੀਆਂ ਰਵਾਉਂਦੀਆਂ ਨੇ … ਸਾਹਿਲ ਤੇ ਬਣੇ ਘਰੋਂਦਿਆ ਨੂੰ , ਜਿਵੇਂ ਲਹਿਰਾਂ ਆਕੇ ਢਾਹੁੰਦੀਆਂ ਨੇ … ਦਵਿੰਦਰ ਕੋਰ,ਕੈਨੇਡਾ

canadian punjabi champs